Read the poem and create a picture 2d cartoonist. ਰੁੱਤਾਂ ਕਦੇ ਧੁੱਪ ਸਾਨੂੰ ਸਾੜੇ

Generation Data
Records
Prompts
Copy
Read the poem and create a picture 2d cartoonist
.
ਰੁੱਤਾਂ
ਕਦੇ ਧੁੱਪ ਸਾਨੂੰ ਸਾੜੇ
,
ਠੰਡ ਕੰਬਲਾਂ ‘ਚ ਵਾੜੇ।
ਕਦੇ ਮੀਹਾਂ ‘ਚ ਜਵਾਕ
,
ਲਾਉਂਦੇ ਕਿਲਕਾਰੀਆਂ।
ਰੁੱਤਾਂ ਨੇ ਪੰਜਾਬ ਦੀਆਂ
,
ਜੱਗ ਤੋਂ ਨਿਆਰੀਆਂ।
ਤਪਦਾ ਬੜਾ ਹੈ
,
ਜੇਠ ਹਾੜ੍ਹ ਦਾ ਮਹੀਨਾ।
ਵਗਦੀਆਂ ਲੂੰਆਂ
,
ਕਿਤੇ ਭਖਣ ਜ਼ਮੀਨਾਂ।
ਆਉਣ ਵਾ-ਵਰੋਲੇ
,
ਬੰਦ ਕਰੋ ਬੂਹੇ-ਬਾਰੀਆਂ।
ਰੁੱਤਾਂ ਨੇ ਪੰਜਾਬ ਦੀਆਂ
,
ਜੱਗ ਤੋਂ ਨਿਆਰੀਆਂ।
ਇੱਕ ਰੁੱਤ ਕਾਲ਼ੀਆਂ
,
ਘਟਾਵਾਂ ਲੈ ਕੇ ਆਵੇ।
ਬੋਲਦੇ ਨੇ ਡੱਡੂ
,
ਕਿਤੇ ਮੋਰ ਪੈਲ ਪਾਵੇ।
ਝੂਟਦੀਆਂ ਪੀਂਘਾਂ ਵੇਖੋ
,
ਕੁੜੀਆਂ ਨੇ ਸਾਰੀਆਂ।
ਰੁੱਤਾਂ ਨੇ ਪੰਜਾਬ ਦੀਆਂ
,
ਜੱਗ ਤੋਂ ਨਿਆਰੀਆਂ।
ਪੈਂਦਾ ਜਦੋਂ ਪਾਲ਼ਾ
,
ਸਾਨੂੰ ਠਾਰ-ਠਾਰ ਜਾਵੇ।
ਵੜ ਕੇ ਰਜਾਈਆਂ ਵਿੱਚ
,
ਵੀ ਨਾ ਨਿੱਘ ਆਵੇ।
ਸੂਰਜ ਨਾ ਦੇਵੇ
,
ਕਿਰਨਾਂ ਉਧਾਰੀਆਂ।
ਰੁੱਤਾਂ ਨੇ ਪੰਜਾਬ ਦੀਆਂ
ਜੱਗ ਤੋਂ ਨਿਆਰੀਆਂ।
ਚਾਹੇ ਦੇਵੇ ਗਰਮੀ
,
ਕੋਈ ਚਾਹੇ ਠੰਢ ਦੇਵੇ।
ਹਰ ਰੁੱਤ ਲੈ ਕੇ ਆਵੇ
,
ਮਿੱਠੇ-ਮਿੱਠੇ ਮੇਵੇ।
ਸੱਭੇ ਰੁੱਤਾਂ ਤਾਂ ਹੀ ਸਾਨੂੰ
,
ਲੱਗਣ ਪਿਆਰੀਆਂ।
ਰੁਤਾਂ ਨੇ ਪੰਜਾਬ ਦੀਆਂ
,
ਜੱਗ ਤੋਂ ਨਿਆਰੀਆਂ
INFO
Checkpoint & LoRA

Checkpoint
AbsoluteRealIndian
#Realistic
#Photography
0 comment
0
0
0